Section A
Q1. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਲਿਖੋ ।
(a) ਪੰਜਾਬੀ ਭਾਸ਼ਾ ਦੇ ਨਿਕਾਸ ਬਾਰੇ ਚਾਰ ਮੁਖ ਮਤ ਕਿਹੜੇ ਹਨ ?
(b) ਪੰਜਾਬੀ ਦੀਆਂ ਵਿਅੰਜਨ ਧੁਨੀਆਂ ਦਾ ਵਰਗੀਕਰਣ ਕਿਨ੍ਹਾਂ ਆਧਾਰ ’ਤੇ ਕੀਤਾ ਜਾਂਦਾ ਹੈ ? ਪ੍ਰਚਲਿਤ ਵਰਗੀਕਰਣ ਦੀ ਪ੍ਰਮਾਣਕਤਾ ਵਿਚਾਰੋ ।
(c) ਪੂਰਬੀ ਪੰਜਾਬ ਦੀਆਂ ਮੁਖ ਉਪਭਾਸ਼ਾਵਾਂ ਕਿਹੜੀਆਂ ਹਨ ? ਮਾਝੀ ਉਪਭਾਸ਼ਾ ਨੂੰ ਕਿਨ੍ਹਾਂ ਆਧਾਰਾਂ 'ਤੇ ਮਲਵਈ ਅਤੇ ਦੋਆਬੀ ਨਾਲੋਂ ਪ੍ਰਮੁਖਤਾ ਪ੍ਰਾਪਤ ਹੈ ?
(d) ਮੱਧਕਾਲੀਨ ਪੰਜਾਬੀ ਸਾਹਿਤ ਦੀ ਅਜੋਕੇ ਸੰਦਰਭ ਵਿਚ ਕੀ ਸਾਰਥਕਤਾ ਹੈ ? ਨਾਥ ਜੋਗੀ ਕਾਵਿ ਅਤੇ ਜਨਮਸਾਖੀ ਪਰੰਪਰਾ ਦੇ ਸੰਦਰਭ ਵਿਚ ਉੱਤਰ ਦਿਓ ।
(e) ਰੂਪ ਵਿਗਿਆਨ (ਮਾਰਫ਼ਾਲੋਜੀ) ਤੇ ਭਾਵਾਂਸ਼ ਜਾਂ ਰੂਪੀਮ (ਮਾਰਫ਼ੀਮ) ਦੇ ਸੰਕਲਪ ਸਪਸ਼ਟ ਕਰੋ ।